ਕਲੀਪੁਰ ਡੁੰਮ
ਮਾਨਸਾ ਜ਼ਿਲ੍ਹੇ ਦਾ ਪਿੰਡਕਲੀਪੁਰ ਡੁੰਮ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2011 ਵਿੱਚ ਕਲੀਪੁਰ ਡੁੰਮ ਦੀ ਅਬਾਦੀ 538 ਸੀ। ਇਸ ਦਾ ਖੇਤਰਫ਼ਲ 2.55 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਥਿਤ ਹੈ। ਪਿੰਡ ਦੇ ਬਾਹਰਵਾਰ ਵੱਡਾ ਡੇਰਾ ਬਣਿਆ ਹੋਇਆ ਹੈ। ਇਸ ਡੇਰੇ ਦੇ ਨਾਂ 25 ਏਕੜ ਜ਼ਮੀਨ ਹੈ ਜੋ ਕਿ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਸੀ; ਹੁਣ ਡੇਰੇ ਕੋਲ ਲਗਭਗ ਸੌ ਏਕੜ ਜ਼ਮੀਨ ਹੈ। ਸੰਤ ਨਰਾਇਣ ਮੁਨੀ ਲੰਮਾ ਸਮਾਂ ਇਸ ਡੇਰੇ ਦੇ ਮੁਖੀ ਰਹੇ। ਇਸ ਸਮੇਂ ਡੇਰੇ ਦੀ ਸਾਂਭ ਸੰਭਾਲ ਬਾਬਾ ਮੱਖਣ ਮੁਨੀ ਕਰ ਰਹੇ ਹਨ।
Read article